ਕਰਾਚੀ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਦ ਮੈਂਬਰ ਆਮਿਰ ਲਿਆਕਤ ਹੁਸੈਨ ਵੱਲੋਂ ਘੱਟ ਗਿਣਤੀ ਹਿੰਦੂ ਭਾਈਚਾਰੇ ਦਾ ਅਨਾਦਰ ਕਰਨ ਵਾਲੇ ਟਵੀਟ ਮਗਰੋਂ ਉਸ ਨੂੰ ਮੁਆਫ਼ੀ ਮੰਗਣ ਲਈ ਮਜਬੂਰ ਹੋਣਾ ਪਿਆ ਹੈ। ਨੈਸ਼ਨਲ ਅਸੈਂਬਲੀ ਦੇ ਮੈਂਬਰ ਹੁਸੈਨ ਨੇ ਵਿਰੋਧੀ ਧਿਰ ਦੀ ਆਗੂ ਮਰਿਅਮ ਨਵਾਜ਼ ਦਾ ਮਖੌਲ ਉਡਾਉਣ ਲਈ ਹਿੰਦੂ ਦੇਵੀ ਦੀ ਤਸਵੀਰ ਟਵੀਟ ਕੀਤੀ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸਿੰਧ ਸੂਬੇ ’ਚ ਥਾਰਪਰਕਾਰ ਤੋਂ ਨੁਮਾਇੰਦੇ ਰਮੇਸ਼ ਕੁਮਾਰ ਵਾਂਕਵਾਨੀ ਨੇ ਹੁਸੈਨ ਦੀ ਆਲੋਚਨਾ ਕਰਦਿਆਂ ਉਸ ਦੇ ਟਵੀਟ ਨੂੰ ਸ਼ਰਮਨਾਕ ਕਾਰਾ ਕਰਾਰ ਦਿੱਤਾ ਸੀ। ਬਾਅਦ ’ਚ ਵਿਵਾਦਤ ਟਵੀਟ ਹਟਾਉਂਦਿਆਂ ਹੁਸੈਨ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਉਸ ਦੇ ਧਰਮ ਨੇ ਵੀ ਇਹੋ ਸਿਖਾਇਆ ਹੈ।
-ਪੀਟੀਆਈ