ਇਸਲਾਮਾਬਾਦ, 21 ਅਕਤੂਬਰ
ਪਾਕਿਸਤਾਨ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ’ ਗ੍ਰੇਅ ‘ਸੂਚੀ’ ਤੇ ਰਹੇਗਾ ਕਿਉਂਕਿ ਉਹ ਕੌਮਾਂਤਰੀ ਨਿਗਰਾਨੀ ਐਕਸ਼ਨ ਪਲਾਨ ਦੇ ਨਿਰਧਾਰਤ 27 ਟੀਚਿਆਂ ਵਿਚੋਂ ਛੇ ਦੀ ਪਾਲਣਾ ਕਰਨ ਵਿਚ ਅਸਫਲ ਰਿਹਾ ਹੈ। ਇਹ ਦਾਅਵਾ ਬੁੱਧਵਾਰ ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟਾਂ ਵਿਚ ਕੀਤਾ ਗਿਆ। ਵਰਣਨਯੋਗ ਹੈ ਕਿ ਅਤਿਵਾਦ ਵਿੱਤ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਪੈਰਿਸ ਤੋਂ ਚੱਲਦੀ ਇਸ ਸੰਸਥਾ ਦੀ 21 ਤੋਂ 23 ਅਕਤੂਬਰ ਤੱਕ ਡਿਜੀਟਲ-ਮਾਧਿਅਮ ਸਲਾਨਾ ਬੈਠਕ ਹੋ ਰਹੀ ਹੈ, ਜੋ 27 ਬਿੰਦੂਆਂ ਦੀ ਕਾਰਜ ਯੋਜਨਾ ਦੀ ਸਮੀਖਿਆ ਕਰੇਗੀ। ਐਫਏਟੀਐਫ ਨੇ ਜੂਨ 2018 ਵਿਚ ਪਾਕਿਸਤਾਨ ਨੂੰ ‘ਗ੍ਰੇਅ’ ਸੂਚੀ ਵਿਚ ਪਾ ਦਿੱਤਾ ਸੀ।