ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਭਾਰਤ ਦੇ ਕੂਟਨੀਤਕ ਮਾਮਲਿਆਂ ਦੇ ਇੰਚਾਰਜ ਨੂੰ ਕਸ਼ਮੀਰ ਮੁੱਦੇ ’ਤੇ ਤਲਬ ਕੀਤਾ ਹੈ। ਵਿਦੇਸ਼ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ‘ਕਸ਼ਮੀਰ ਕਾਲਾ ਦਿਵਸ’ ਮੌਕੇ ‘ਤਿੱਖਾ ਰੋਸ’ ਦਰਜ ਕਰਾਊਣ ਲਈ ਭਾਰਤ ਸਫ਼ੀਰ ਨੂੰ ਤਲਬ ਕੀਤਾ ਗਿਆ। ਊਨ੍ਹਾਂ ਮੰਗ ਕੀਤਾ ਕਿ ਭਾਰਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਕੇ ਇਸ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੀ ‘ਇਕਪਾਸੜ ਕਾਰਵਾਈ’ ਨੂੰ ਰੱਦ ਕਰੇ। -ਪੀਟੀਆਈ