ਇਸਲਾਮਾਬਾਦ: ਪਾਕਿਸਤਾਨ ਵਿਚ 15 ਸਤੰਬਰ ਤੋਂ ਸਕੂਲ ਤੇ ਕਾਲਜ ਮੁੜ ਪੜਾਅਵਾਰ ਖੋਲ੍ਹੇ ਜਾਣਗੇ। ਲਾਗ਼ ਦੇ ਕੇਸਾਂ ਵਿਚ ਆਈ ਕਮੀ ਦੇ ਮੱਦੇਨਜ਼ਰ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਸਿੱਖਿਆ ਸੰਸਥਾਵਾਂ ਨੂੰ ਸਵੇਰੇ 9 ਤੋਂ 12 ਵਜੇ ਤੱਕ ਜਮਾਤਾਂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦੂਜੇ ਪੜਾਅ ਵਿਚ 6-8 ਦੀਆਂ ਜਮਾਤਾਂ 23 ਸਤੰਬਰ ਤੋਂ ਸਥਿਤੀ ਦੀ ਸਮੀਖਿਆ ਕਰ ਕੇ ਸ਼ੁਰੂ ਕੀਤੀਆਂ ਜਾਣਗੀਆਂ। ਆਖ਼ਰੀ ਗੇੜ ਵਿਚ 30 ਸਤੰਬਰ ਤੋਂ ਮੁੱਢਲੀਆਂ ਜਮਾਤਾਂ ਆਰੰਭ ਹੋਣਗੀਆਂ। ਪਾਕਿਸਤਾਨ ਵਿਚ ਕਰੋਨਾ ਦੇ ਲੰਘੇ 24 ਘੰਟਿਆਂ ’ਚ 394 ਕੇਸ ਆਏ ਹਨ।
-ਪੀਟੀਆਈ