ਸੰਯੁਕਤ ਰਾਸ਼ਟਰ, 25 ਅਗਸਤ
ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕੀਤੇ ਇਸ ਫ਼ਰਜ਼ੀ ਦਾਅਵੇ ਕਿ ਉਹ ਦਹਾਕਿਆਂ ਤੋਂ ਸਰਹੱਦ ਪਾਰੋਂ ਦਹਿਸ਼ਤਗਰਦੀ ਦਾ ਨਿਸ਼ਾਨਾ ਬਣਦਾ ਆਇਆ ਹੈ, ਲਈ ਗੁਆਂਢੀ ਮੁਲਕ ਨੂੰ ਲੰਮੇ ਹੱਥੀਂ ਲੈਂਦਿਆਂ ਭਾਰਤ ਨੇ ਕਿਹਾ ਕਿ ਪਾਕਿਸਤਾਨ ਦਾ ਇਕ ਹੋਰ ਝੂਠ ਫੜਿਆ ਗਿਆ ਹੈ। ਭਾਰਤ ਨੇ ਕਿਹਾ ਕਿ ਪਾਕਿ ਸਰਹੱਦ ਪਾਰੋਂ ਹੁੰਦੀ ਦਹਿਸ਼ਤਗਰਦੀ ਦਾ ਸਭ ਤੋਂ ਵੱਡਾ ਸਰਪ੍ਰਸਤ ਹੈ ਤੇ ਹੁਣ ਉਹ ਖੁ਼ਦ ਨੂੰ ਅਤਿਵਾਦ ਦਾ ਪੀੜਤ ਦੱਸਣ ਦਾ ਵਿਖਾਵਾ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਕਿਹਾ ਕਿ ਝੂਠ ਨੂੰ ਸੌ ਵਾਰ ਬੋਲਣ ਨਾਲ ਉਹ ਸੱਚ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ, ‘ਸਰਹੱਦ ਪਾਰੋਂ ਦਹਿਸ਼ਤਵਾਦ ਦਾ ਸਭ ਤੋਂ ਵੱਡਾ ਸਰਪ੍ਰਸਤ ਹੁਣ ਖੁ਼ਦ ਨੂੰ ਅਤਿਵਾਦ ਦਾ ਪੀੜਤ ਦੱਸ ਕੇ ਵਿਖਾਵੇ ਦੇ ਮੁਖੌਟੇ ਪਿੱਛੇ ਲੁਕਣ ਦਾ ਯਤਨ ਕਰ ਰਿਹਾ ਹੈ।’ -ਪੀਟੀਆਈ