ਇਸਲਾਮਾਬਾਦ, 15 ਸਤੰਬਰ
ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਕੀਤੀ ਅਪੀਲ ਤਹਿਤ 15 ਕਰੋੜ ਲੋਕਾਂ ਵੱਲੋਂ ਪ੍ਰਣ ਲਿਆ ਗਿਆ ਹੈ ਪਰ ਹੁਣ ਤੱਕ ਸਿਰਫ਼ 38 ਲੱਖ ਯੂਐੱਸ ਡਾਲਰ ਹੀ ਇਕੱਠੇ ਹੋ ਸਕੇ ਹਨ। ਇਹ ਜਾਣਕਾਰੀ ਅੱਜ ਇਥੇ ਯੂਐੱਨ ਦੇ ਇੱਕ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਹੈ। ਡਾਅਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਹਾਲੇ ਵੀ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਜਿਸ ਵਿੱਚ ਹੁਣ ਤੱਕ 1486 ਲੋਕਾਂ ਦੀ ਜਾਨ ਜਾ ਚੁੱਕੀ ਹੈ, ਲਗਪਗ 1200 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ ਤੇ 78 ਹਜ਼ਾਰ ਵਰਗ ਕਿੱਲੋਮੀਟਰ ’ਚ ਫ਼ਸਲ ਨੁਕਸਾਨੀ ਗਈ ਹੈ। ਇਸ ਦੌਰਾਨ ਪਾਕਿਸਤਾਨ ’ਚ ਵੀਰਵਾਰ ਨੂੰ ਕੀਅ ਹਾਈਵੇਅ ਮੁੜ ਸ਼ੁਰੂ ਕਰ ਲਿਆ ਗਿਆ ਹੈ, ਜਿਸ ਰਾਹੀਂ ਬੇਘਰ ਹੋਏ ਲੋਕਾਂ ਤੱਕ ਰਾਹਤ ਸਮੱਗਰੀ ਹੁਣ ਤੇਜ਼ੀ ਨਾਲ ਪਹੁੰਚੇਗੀ। -ਪੀਟੀਆਈ/ਏਪੀ