ਲਾਹੌਰ, 29 ਨਵੰਬਰ
ਪਾਕਿਸਤਾਨ ਦੇ ਕ੍ਰਿਕਟ ਦੇ ਕਪਤਾਨ ਬਾਬਰ ਆਜ਼ਮ ’ਤੇ ਇਕ ਔਰਤ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਸ਼ਨਿਚਰਵਾਰ ਨੂੰ ਪਾਕਿਸਤਾਨੀ ਚੈਨਲ 24 ਨਿਊਜ਼ ਐੱਚਡੀ ਦੁਆਰਾ ਪ੍ਰਸਾਰਿਤ ਪ੍ਰੈਸ ਕਾਨਫਰੰਸ ਵਿੱਚ ਔਰਤ ਨੇ ਦਾਅਵਾ ਕੀਤਾ ਕਿ ਬਾਬਰ ਨੇ 10 ਸਾਲਾਂ ਤੱਕ ਉਸ ਦਾ ਸ਼ੋਸ਼ਣ ਕੀਤਾ ਅਤੇ ਵਿਆਹ ਦੇ ਝੂਠੇ ਵਾਅਦੇ ਕਰਦਿਆਂ ਉਸ ਨੂੰ ਗਰਭਵਤੀ ਕਰ ਦਿੱਤਾ। ਔਰਤ ਨੇ ਦਾਅਵਾ ਕੀਤਾ, “ਅਸੀਂ ਉਸ ਸਮੇਂ ਤੋਂ ਸਬੰਧਾਂ ਵਿੱਚ ਸੀ, ਜਦੋਂ ਬਾਬਰ ਕ੍ਰਿਕਟਰ ਵੀ ਨਹੀਂ ਸੀ। ਉਹ ਮੇਰਾ ਸਕੂਲ ਦਾ ਸਾਥੀ ਸੀ ਅਤੇ ਅਸੀਂ ਇਕੋ ਇਲਾਕੇ ਵਿੱਚ ਰਹਿੰਦੇ ਸੀ। ਸਾਲ 2010 ਵਿੱਚ ਉਸ ਨੇ ਪਿਆਰ ਦਾ ਪ੍ਰਸਤਾਵ ਦਿੱਤਾ ਅਤੇ ਮੈਂ ਇਸ ਨੂੰ ਸਵੀਕਾਰ ਕਰ ਲਿਆ।”