ਇਸਲਾਮਾਬਾਦ, 2 ਸਤੰਬਰ
ਪਾਕਿਸਤਾਨ ਨੇ ਰਫਿਊਜੀਆਂ ਦੀ ਆਮਦ ਵਧਣ ਦੇ ਖ਼ਦਸ਼ੇ ਦਰਮਿਆਨ ਅਫ਼ਗ਼ਾਨਿਸਤਾਨ ਨਾਲ ਲਗਦੇ ਆਪਣੇ ਅਹਿਮ ਸਰਹੱਦੀ ਲਾਂਘਿਆਂ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਹੈ। ਤਾਲਿਬਾਨ ਨੇ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ’ਚ ਸੱਤਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਜਾਰੀ ਰਿਪੋਰਟ ਵਿੱਚ ਕਿਹਾ ਕਿ ਚਮਨ ਸਰਹੱਦੀ ਲਾਂਘਾ, ਜੋ ਖੈਬਰ ਪਖਤੂਨਖਵਾ ਵਿੱਚ ਤੁਰਖਾਮ ਤਜਾਰਤੀ ਕਸਬੇ ਮਗਰੋਂ ਦੂਜਾ ਸਭ ਤੋਂ ਵੱਡਾ ਵਪਾਰਕ ਸਰਹੱਦੀ ਪੁਆਇੰਟ ਹੈ, ਨੂੰ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। -ਏਜੰਸੀ