ਇਸਲਾਮਾਬਾਦ, 28 ਮਈ
ਪਾਕਿਸਤਾਨੀ ਫ਼ੌਜ ਨੇ ਅੱਜ 1998 ਵਿੱਚ ਕੀਤੇ ਗਏ ਪ੍ਰਮਾਣੂ ਪ੍ਰੀਖਣ ਦੀ 23ਵੀਂ ਵਰ੍ਹੇਗੰਢ ਮਨਾਈ। ਪਾਕਿਸਤਾਨ ਫ਼ੌਜ ਨੇ ਕਿਹਾ ਕਿ ਦੇਸ਼ ਨੇ ਭਾਰਤ ਦੇ ਪੋਖਰਣ ਪ੍ਰੀਖਣਾਂ ਦੇ ਜਵਾਬ ਵਿੱਚ ਪ੍ਰਮਾਣੂ ਪ੍ਰੀਖਣ ਕਰਕੇ ਅਤੇ ‘ਭਰੋੋਸੇਯੋਗ ਘੱਟੋ-ਘੱਟ ਪ੍ਰਮਾਣੂ ਜ਼ਾਬਤਾ ਸਮਰੱਥਾ’ ਸਥਾਪਤ ਕਰਕੇ ਦੋ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ ਇਸੇ ਦਿਨ ਖੇਤਰ ਵਿੱਚ ਸ਼ਕਤੀ ਸੰਤੁਲਨ ਨੂੰ ਮੁੜ ਤੋਂ ਬਹਾਲ ਕੀਤਾ ਸੀ। ਫ਼ੌਜ ਅਤੇ ਵਿਦੇਸ਼ ਦਫ਼ਤਰ ਦੋਵਾਂ ਨੇ ਪਾਕਿਸਤਾਨ ਵੱਲੋਂ 28 ਮਈ 1998 ਦੇ ਪ੍ਰਮਾਣੂ ਪ੍ਰੀਖਣ ਦੀ 23ਵੀਂ ਵਰ੍ਹੇਗੰਢ ਮੌਕੇ ਬਿਆਨ ਜਾਰੀ ਕੀਤਾ। ਭਾਰਤ ਨੇ 1998 ਵਿੱਚ ਮਈ ਮਹੀਨੇ ਪੋਖਰਣ ’ਚ ਪੰਜ ਪ੍ਰਮਾਣੂ ਪ੍ਰੀਖਣ ਕੀਤੇ ਸਨ, ਜਿਸ ਮਗਰੋਂ ਪਾਕਿਸਤਾਨ ਨੇ ਵੀ ਪ੍ਰੀਖਣ ਕੀਤੇ ਸਨ। -ਪੀਟੀਆਈ