ਕਾਹਿਰਾ: ਦੁਨੀਆਂ ਵਿੱਚ ਗਰੀਬੀ ਘਟਾਉਣ ਲਈ ਕੰਮ ਕਰਨ ਵਾਲੀ ਸੰਸਥਾ ‘ਆਕਸਫੈਮ’ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਭੁੱਖਮਰੀ ਕਾਰਨ ਹਰ ਇਕ ਮਿੰਟ ਵਿੱਚ 11 ਜਣਿਆਂ ਦੀ ਮੌਤ ਹੁੰਦੀ ਹੈ ਤੇ ਬੀਤੇ ਇਕ ਸਾਲ ਵਿੱਚ ਪੂਰੀ ਦੁਨੀਆਂ ਵਿੱਚ ਭੁੱਖਮਰੀ ਵਰਗੇ ਹਾਲਾਤ ਨਾਲ ਨਜਿੱਠਣ ਵਾਲੇ ਲੋਕਾਂ ਦੀ ਗਿਣਤੀ 6 ਗੁਣਾਂ ਵੱਧ ਗਈ ਹੈ। ਆਕਸਫੈਮ ਨੇ ‘ਦਿ ਹੰਗਰ ਵਾਇਰਸ ਮਲਟੀਪਲਾਈਜ਼’ ਨਾਂ ਦੀ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਭੁੱਖਮਰੀ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਜ਼ਿਆਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਦੁਨੀਆਂ ਭਰ ਵਿੱਚ ਹਰ ਇਕ ਮਿੰਟ ਵਿੱਚ ਸੱਤ ਲੋਕ ਦਮ ਤੋੜ ਦਿੰਦੇ ਹਨ। -ਏਜੰਸੀ