ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਅੱਜ ਇਕ ਹੋਰ ਵਿਵਾਦਤ ਬਿਆਨ ਦਿੰਦਿਆਂ ਦਾਅਵਾ ਕੀਤਾ ਕਿ ਅਸਲ ਅਯੁੱਧਿਆ ਨੇਪਾਲ ਵਿਚ ਹੈ ਨਾ ਕਿ ਭਾਰਤ ’ਚ। ਉਨ੍ਹਾਂ ਕਿਹਾ ਕਿ ‘ਭਗਵਾਨ ਰਾਮ ਨੇਪਾਲੀ ਸਨ ਨਾ ਕਿ ਭਾਰਤੀ।’ ਨੇਪਾਲੀ ਮੀਡੀਆ ਦੇ ਹਵਾਲੇ ਨਾਲ ਖ਼ਬਰ ਏਜੰਸੀ ਏਐੱਨਆਈ ਨੇ ਦੱਸਿਆ ਹੈ ਕਿ ਸ੍ਰੀ ਓਲੀ ਨੇ ਕਿਹਾ ਕਿ ਅਯੁੱਧਿਆ ਉੱਤਰ ਪ੍ਰਦੇਸ਼ ਵਿਚ ਨਹੀਂ ਪਰ ਨੇਪਾਲ ਦੇ ਵਾਲਮੀਕ ਆਸ਼ਰਮ ਨੇੜੇ ਹੈ। ਜ਼ਿਕਰਯੋਗ ਹੈ ਕਿ ਨੇਪਾਲ ਦੀ ਸਰਹੱਦ ਯੂਪੀ ਨਾਲ ਲੱਗਦੀ ਹੈ। ਸ੍ਰੀ ਓਲੀ ਨੇ ਕਿਹਾ ਕਿ ਹੁਣ ਤੱਕ ਅਸੀਂ ਇਹੀ ਮੰਨਦੇ ਆ ਰਹੇ ਹਾਂ ਕਿ ਭਗਵਾਨ ਰਾਮ ਜਿਨ੍ਹਾਂ ਸੀਤਾ ਨਾਲ ਵਿਆਹ ਕਰਵਾਇਆ ਸੀ, ਭਾਰਤੀ ਸਨ ਪਰ ਅਜਿਹਾ ਨਹੀਂ ਹੈ, ਉਹ ਨੇਪਾਲੀ ਹਨ।
-ਏਜੰਸੀ