ਵਾਸ਼ਿੰਗਟਨ, 14 ਸਤੰਬਰ
ਅਮਰੀਕਾ ਵਿੱਚ ਪ੍ਰਸਿੱਧ ਵੀਡੀਓ ਸ਼ੇਅਰਿੰਗ ਐਪ ਟਿਕ-ਟੌਕ ਨੂੰ ਖ਼ਰੀਦਣ ਦੀ ਦੌੜ ਵਿੱਚ ਓਰੈਕਲ ਨੇ ਮਾਈਕ੍ਰੋਸਾਫ਼ਟ ਨੂੰ ਪਛਾੜ ਦਿੱਤਾ ਹੈ। ਟਿਕ-ਟੌਕ ਦਾ ਅਧਿਕਾਰ ਰੱਖਣ ਵਾਲੀ ਕੰਪਨੀ ਨੇ ਸੱਤਿਆ ਨਡੇਲਾ ਦੀ ਅਗਵਾਈ ਵਾਲੀ ਮਾਈਕ੍ਰੋਸਾਫ਼ਟ ਦੀ ਸੌਦੇ ਸਬੰਧੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੇਕਰ 20 ਸਤੰਬਰ ਤੱਕ ਚੀਨੀ ਐਪ ਨੂੰ ਅਮਰੀਕੀ ਕੰਪਨੀ ਵੱਲੋਂ ਨਾ ਖ਼ਰੀਦਿਆ ਗਿਆ ਤਾਂ ਇਸ ’ਤੇ ਪਾਬੰਦੀ ਲਾ ਦਿੱਤੀ ਜਾਵੇਗੀ। ਸੂਤਰਾਂ ਨੇ ਕਿਹਾ ਕਿ ਟਿਕ-ਟੌਕ ਦੀ ਮਾਲਕ ਕੰਪਨੀ ਨੇ ਇਸ ਸੌਦੇ ਲਈ ਮਾਈਕ੍ਰੋਸਾਫ਼ਟ ਦੀ ਥਾਂ ਓਰੈਕਲ ਦੀ ਚੋਣ ਕੀਤੀ ਹੈ। ਇਸ ਸੌਦੇ ਨਾਲ ਅਮਰੀਕਾ ਵਿੱਚ ਇਹ ਪ੍ਰਸਿੱਧ ਐਪ ਚੱਲਦੀ ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਵਾਲਮਾਰਟ ਨੇ ਇਸ ਸੌਦੇ ਵਿੱਚ ਮਾਈਕ੍ਰੋਸਾਫ਼ਟ ਨਾਲ ਹਿੱਸੇਦਾਰੀ ਦੀ ਇੱਛਾ ਪ੍ਰਗਟਾਈ ਸੀ।
-ਪੀਟੀਆਈ