ਹੰਟਸਵਿਲੇ (ਅਮਰੀਕਾ): ਟੈਕਸਸ ਵਿੱਚ ਸਭ ਤੋਂ ਉਮਰਦਰਾਜ ਕੈਦੀ ਨੂੰ ਲਗਪਗ 32 ਸਾਲ ਪੁਰਾਣੇ ਹਿਊਸਟਨ ਪੁਲੀਸ ਦੇ ਇੱਕ ਅਧਿਕਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਵੀਰਵਾਰ ਨੂੰ ਫਾਂਸੀ ’ਤੇ ਲਟਕਾਇਆ ਗਿਆ। ਕਾਰਲ ਵੇਨ ਬਨਸ਼ਨ (78) ਨੂੰ ਹੰਟਸਵਿਲੇ ਦੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਉਸ ਨੇ 1990 ਵਿੱਚ ਹਿਊਸਟਨ ਪੁਲੀਸ ਅਧਿਕਾਰੀ ਜੇਮਜ਼ ਇਰਬੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਰਬੀ ਦੀ ਉਮਰ ਉਸ ਸਮੇਂ ਲਗਪਗ 20 ਸਾਲ ਸੀ। ਅਮਰੀਕਾ ਦੀ ਸੁਪਰੀਮ ਕੋਰਟ ਨੇ ਬਨਸ਼ਨ ਦੇ ਵਕੀਲਾਂ ਵੱਲੋਂ ਪਾਈ ਰਹਿਮ ਦੀ ਅਪੀਲ ਰੱਦ ਕਰ ਦਿੱਤੀ। ਬਨਸ਼ਨ ਨੇ ਟੈਕਸਾਸ ਵਿੱਚ ਮੌਤ ਦੀ ਸਜ਼ਾ ਤੋਂ ਪਹਿਲਾਂ ਕਿਹਾ, ‘‘ਮੈਂ ਇਰਬੀ ਪਰਿਵਾਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਆਪਣੇ ਕੀਤੇ ’ਤੇ ਪਛਤਾਵਾ ਹੈ।’’ -ਏਪੀ