ਸਿਓਲ, 24 ਜੂਨ
ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ‘ਵਿਰੋਧੀ ਤਾਕਤਾਂ’ ਨਾਲ ਨਜਿੱਠਣ ਅਤੇ ਦੇਸ਼ ਦੀ ਪਰਮਾਣੂ ਸਮਰੱਥਾ ਮਜ਼ਬੂਤ ਕਰਨ ਲਈ ਮੋਹਰਲੀ ਕਤਾਰ ਦੇ ਸੁਰੱਖਿਆ ਬਲਾਂ ਦੇ ਕੰਮ ਵਿੱਚ ‘ਅਹਿਮ ਫ਼ੌਜੀ ਕਾਰਵਾਈ ਯੋਜਨਾ’ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰੀ ਮੀਡੀਆ ਦੀ ਰਿਪਰਟ ਅਨੁਸਾਰ ਸੱਤਾਧਾਰੀ ਵਰਕਰਜ਼ ਪਾਰਟੀ ਦੇ ਕੇਂਦਰੀ ਮਿਲਟਰੀ ਕਮਿਸ਼ਨ ਦੇ ਮੈਂਬਰਾਂ ਵੱਲੋਂ ਤਿੰਨ ਦਿਨ ਚੱਲੀ ਇਸ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ। ਉੱਤਰੀ ਕੋਰੀਆ ਨੇ ਹਾਲੇ ਸੁਰੱਖਿਆ ਬਲਾਂ ਨੂੰ ਦਿੱਤੇ ਜਾਣ ਵਾਲੇ ਨਵੇਂ ਕੰਮਾਂ ਦੇ ਵੇਰਵੇ ਸਾਂਝੇ ਨਹੀਂ ਕੀਤੇ ਪਰ ਵਿਸ਼ਲੇਸ਼ਕਾਂ ਮੁਤਾਬਕ ਉਸ ਵੱਲੋਂ ਆਪਣੇ ਵਿਰੋਧੀ ਦੇਸ਼ ਦੱਖਣੀ ਕੋਰੀਆ ਦੇ ਨਾਲ ਲੱਗਦੀ ਸਰਹੱਦ ’ਤੇ ਪਰਮਾਣੂ ਹਥਿਆਰ ਤਾਇਨਾਤ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ। -ਏਪੀ