ਲੰਡਨ, 14 ਅਕਤੂਬਰ
ਬਰਤਾਨੀਆ ਦੀ ਵਪਾਰ ਮੰਤਰੀ ਕੈਮੀ ਬੇਡਨੋਚ ਨੇ ਕਿਹਾ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਬਾਰੇ ਜੋ ਗੱਲਬਾਤ ਚੱਲ ਰਹੀ ਹੈ ਉਹ ਹੁਣ ਦੀਵਾਲੀ ਦੀ ਸਮਾਂ-ਸੀਮਾ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੀਤੀ ਜਾ ਰਹੀ ਹੈ। ਕੌਮਾਂਤਰੀ ਵਪਾਰ ਵਿਭਾਗ ਵਿੱਚ ਐੱਫਟੀਏ ਗੱਲਬਾਤ ਦੀ ਇੰਚਾਰਜ ਕੈਬਨਿਟ ਮੰਤਰੀ ਕੈਮੀ ਬੇਡਨੋਚ ਨੇ ਸਕੌਚ ਵ੍ਹਿਸਕੀ ਡਿਸਟਿਲਰੀ ਦੇ ਦੌਰੇ ਦੌਰਾਨ ਕਿਹਾ ਕਿ ਭਾਰਤ ਨਾਲ ਜਿਸ ਸਮਝੌਤੇ ’ਤੇ ਗੱਲਬਾਤ ਚੱਲ ਰਹੀ ਹੈ ਉਹ ਸਨਅਤ ਲਈ ਲਾਹੇਵੰਦ ਸਾਬਿਤ ਹੋਵੇਗਾ ਕਿਉਂਕਿ ਇਸ ’ਚ 150 ਫੀਸਦ ਤੱਕ ਟੈਕਸ ਖ਼ਤਮ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਗੱਲਬਾਤ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ ਪਰ ਸਮਝੌਤੇ ਦੇ ਖਰੜੇ ’ਤੇ 24 ਅਕਤੂਬਰ ਤੱਕ ਹਸਤਾਖਰ ਕਰਨ ਦਾ ਟੀਚਾ ਲੈ ਕੇ ਨਹੀਂ ਚੱਲ ਰਹੇ ਹਾਂ। -ਪੀਟੀਆਈ