ਲੰਡਨ, 2 ਨਵੰਬਰ
ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ’ਚ ਭਾਰਤ ’ਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਸਬੰਧੀ ਕੇਸ ਆਖਰੀ ਪੜਾਅ ’ਚ ਪਹੁੰਚ ਗਿਆ ਹੈ ਜਿੱਥੇ ਇਸ ਦੀ ਸੁਣਵਾਈ ਯੂਕੇ ਦੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ’ਚ ਮੰਗਲਵਾਰ ਨੂੰ ਹੋਵੇਗੀ। ਪੰਜਾਬ ਨੈਸ਼ਨਲ ਬੈਂਕ ਨਾਲ ਲੱਗਪਗ 2 ਅਰਬ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਭਾਰਤ ਨੂੰ ਹਵਾਲਗੀ ਵਿਰੁੱਧ ਕੇਸ ਲੜ ਰਿਹਾ ਨੀਰਵ ਮੋਦੀ (49) ਦੱਖਣ-ਪੱਛਮੀ ਲੰਡਨ ’ਚ ਵਾਂਡਰਸਵਰਥ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ’ਚ ਸੁਣਵਾਈ ਦੌਰਾਨ ਪੇਸ਼ ਹੋਵੇਗਾ। -ਏਜੰਸੀ