ਮੈਲਬਰਨ : ਸਿਪਾਹੀ ਜ਼ੀਨਾ ਅਲੀ ਨਿਊਜ਼ੀਲੈਂਡ ਪੁਲੀਸ ਦੀ ਪਹਿਲੀ ਅਜਿਹੀ ਮੁਲਾਜ਼ਮ ਹੋਵੇਗੀ ਜੋ ਫੋਰਸ ਦੀ ਵਰਦੀ ’ਚ ਸ਼ਾਮਲ ਕਰਨ ਲਈ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਹਿਜਾਬ ਪਹਿਨ ਕੇ ਡਿਊਟੀ ਕਰੇਗੀ। ਮੁਸਲਮਾਨ ਮਹਿਲਾਵਾਂ ਨੂੰ ਪੁਲੀਸ ’ਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਵਰਦੀ ’ਚ ਹਿਜਾਬ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਾਲ ਕ੍ਰਾਈਸਟਚਰਚ ’ਚ ਦੋ ਮਸਜਿਦਾਂ ਦੇ ਬਾਹਰ ਹੋਏ ਧਮਾਕਿਆਂ ਵਿੱਚ 51 ਲੋਕਾਂ ਦੇ ਮਰਨ ਤੋਂ ਬਾਅਦ ਆਪਣੇ ਮੁਸਲਿਮ ਭਾਈਚਾਰੇ ਦੀ ਮਦਦ ਕਰਨ ਲਈ ਜ਼ੀਨਾ (30) ਨੇ ਪੁਲੀਸ ’ਚ ਭਰਤੀ ਹੋਣ ਦਾ ਫ਼ੈਸਲਾ ਲਿਆ।
-ਪੀਟੀਆਈ