ਵੈਲਿੰਗਟਨ, 23 ਅਗਸਤ
ਪਿਛਲੇ ਸਾਲ ਮਾਰਚ ’ਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ’ਤੇ ਹਮਲੇ ਕਰਨ ਦੇ ਦੋਸ਼ੀ ਬੰਦੂਕਧਾਰੀ ਆਸਟਰੇਲੀਅਨ ਬਰੈਂਟਨ ਹੈਰੀਸਨ ਟੈਰੈਂਟ (29) ਦੀ ਸਜ਼ਾ ’ਤੇ ਚਾਰ ਦਿਨੀਂ ਸੁਣਵਾਈ ਭਲਕੇ ਤੋਂ ਸ਼ੁਰੂ ਹੋ ਰਹੀ ਹੈ। ਮੁਲਕ ਦੇ ਇਤਿਹਾਸ ’ਚ ਅਤਿਵਾਦ ਲਈ ਪਹਿਲੀ ਵਾਰ ਸਜ਼ਾ ਸੁਣਾਈ ਜਾਵੇਗੀ। ਟੈਰੈਂਟ ਨੇ ਖੁਦ ਹੀ ਆਪਣੇ ਕੇਸ ਦੀ ਪੈਰਵੀ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਤੋਂ ਖ਼ਦਸ਼ਾ ਹੈ ਕਿ ਉਹ ਆਪਣੇ ਨਸਲੀ ਵਿਚਾਰਾਂ ਦੇ ਪ੍ਰਚਾਰ ਲਈ ਅਦਾਲਤ ਦੇ ਕਟਹਿਰੇ ਨੂੰ ਵਰਤ ਸਕਦਾ ਹੈ। ਜਦੋਂ ਪੀੜਤ ਆਪਣਾ ਪੱਖ ਰੱਖ ਲੈਣਗੇ ਤਾਂ ਉਸ ਨੂੰ ਸਫ਼ਾਈ ਦੇਣ ਦਾ ਮੌਕਾ ਦਿੱਤਾ ਜਾਵੇਗਾ। ਟੈਰੈਂਟ ਨੂੰ ਡੇਢ ਕੁ ਸਾਲ ਪਹਿਲਾਂ ਕੀਤੇ ਕਾਰੇ ਲਈ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। -ਏਪੀ