ਨਿਊ ਯਾਰਕ, 5 ਅਗਸਤ
39 ਸਾਲਾ ਭਾਰਤੀ ਮੂਲ ਦੇ ਡਾਕਟਰ ਡੀਏ ਚੋਕਸੀ ਨੂੰ ਨਿਊ ਯਾਰਕ ਸਿਟੀ ਦਾ ਨਵਾਂ ਸਿਹਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸ਼ਹਿਰ ਦੇ ਮੇਅਰ ਬਿਲ ਡੀ ਬਲਾਸੀਓ ਨੇ ਸ਼ਹਿਰ ਵਿਚ ਕਰੋਨਾ ਵਾਇਰਸ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਉਸ ਦੀ ਪ੍ਰਸ਼ੰਸਾ ਕੀਤੀ। ਡਾ. ਚੋਕਸੀ ਨੂੰ ਸ਼ਹਿਰ ਦੇ ਸਿਹਤ ਅਤੇ ਮਾਨਸਿਕ ਸਿਹਤ ਵਿਭਾਗ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ।