ਵਾਸ਼ਿੰਗਟਨ, 21 ਮਈ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਨਫ਼ਰਤੀ ਅਪਰਾਧਾਂ ਨਾਲ ਜੁੜੇ ਇਕ ਕਾਨੂੰਨ ’ਤੇ ਸਹੀ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮੇਂ ਤੋਂ ਏਸ਼ਿਆਈ ਅਮਰੀਕੀਆਂ ਵਿਰੁੱਧ ਨਫ਼ਰਤੀ ਅਪਰਾਧ ਕਾਫ਼ੀ ਵੱਧ ਗਏ ਹਨ। ਨਵੇਂ ਕਾਨੂੰਨ ਵਿਚ ਨਫ਼ਰਤੀ ਅਪਰਾਧਾਂ ਨਾਲ ਜੁੜੀਆਂ ਵਿਸ਼ੇਸ਼ ਟੀਮਾਂ ਬਣਾਉਣ ਦੀ ਤਜਵੀਜ਼ ਹੈ। ਇਸ ਨਾਲ ਸੂਬਿਆਂ ਨੂੰ ਵੀ ਨਫ਼ਰਤੀ ਅਪਰਾਧਾਂ ਨਾਲ ਨਜਿੱਠਣ ਲਈ ਹੌਟਲਾਈਨ ਕਾਇਮ ਕਰਨ ਵਿਚ ਮਦਦ ਮਿਲੇਗੀ। ਜਿਨ੍ਹਾਂ ਲੋਕਾਂ ਦੀ ਅੰਗਰੇਜ਼ੀ ਵਿਚ ਜ਼ਿਆਦਾ ਮੁਹਾਰਤ ਨਹੀਂ ਹੈ, ਉਹ ਵੀ ਸਥਾਨਕ ਤੇ ਸੂਬਾਈ ਪੱਧਰ ਉਤੇ ਇਸ ਤੋਂ ਮਦਦ ਲੈ ਸਕਣਗੇ। -ਪੀਟੀਆਈ