ਕਾਠਮੰਡੂ, 20 ਦਸੰਬਰ ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਿਫਾਰਸ਼ ’ਤੇ ਸੰਸਦ ਭੰਗ ਕਰ ਦਿੱਤੀ ਅਤੇ ਅਪਰੈਲ-ਮਈ ਵਿੱਚ ਆਮ ਚੋਣਾਂ ਕਰਵਾਉਣ ਦਾ ਐਲਾਨ ਕੀਤਾ। ਰਾਸ਼ਟਰਪਤੀ ਭੰਡਾਰੀ ਵੱਲੋਂ ਜਾਰੀ ਕੀਤੇ ਨੋਟਿਸ ਅਨੁਸਾਰ ਮੱਧਕਾਲੀ ਚੋਣਾਂ ਦੇ ਪਹਿਲੇ ਪੜਾਅ ਲਈ 30 ਅਪਰੈਲ ਅਤੇ ਦੂਜੇ ਪੜਾਅ ਲਈ 10 ਮਈ ਨੂੰ ਵੋਟਾਂ ਪੈਣਗੀਆਂ।