ਕਾਠਮੰਡੂ, 13 ਮਈ
ਨੇਪਾਲ ਵਿੱਚ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਵੱਲ ਲਿਜਾ ਰਹੀ ਇੱਕ ਜੀਪ 500 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ 14 ਜਣਿਆਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਅੱਜ ਸਿਆਂਗਜਾ ਜ਼ਿਲ੍ਹੇ ਦੇ ਅਰਖਲਬਾਸ ਵਿੱਚ ਵਾਪਰਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਹਾਦਸੇ ਦੌਰਾਨ 14 ਜਣਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਹਾਦਸਾਗ੍ਰਸਤ ਜੀਪ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਵੱਲ ਲਿਜਾ ਰਹੀ ਸੀ। ਸ਼ੁੱਕਵਾਰ ਨੂੰ ਪੂਰੇ ਨੇਪਾਲ ਵਿੱਚ ਸਥਾਨਕ ਚੋਣਾਂ ਹੋ ਰਹੀਆਂ ਹਨ। ਨੇਪਾਲ ਦਾ ਇਲਾਕਾ ਪਹਾੜੀ ਹੋਣ ਕਾਰਨ ਅਤੇ ਸੜਕਾਂ ਤੰਗ ਹੋਣ ਕਾਰਨ ਅਕਸਰ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ। ਨੇਪਾਲ ਦੇ ਪਹਾੜੀ ਇਲਾਕੇ ਵਿੱਚ ਸੜਕਾਂ ਤੰਗ ਹੋਣ ਕਾਰਨ ਇੱਥੇ ਬੱਸਾਂ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। -ਪੀਟੀਆਈ