ਕਾਠਮੰਡੂ, 1 ਮਾਰਚ
ਕਰੋਨਾ ਲਾਗ ਦੇ ਕੇਸ ਘਟਣ ਅਤੇ ਜ਼ਿੰਦਗੀ ਆਮ ਵਾਂਗ ਹੋਣ ਮਗਰੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਹਿੰਦੂੁ ਮੰਦਰ ਵਿੱਚ ਅੱਜ ਹਜ਼ਾਰਾਂ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ। ਸ਼ਿਵਰਾਤਰੀ ਨੇਪਾਲ ਵਿੱਚ ਸਭ ਤੋਂ ਵੱਧ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ ਅਤੇ ਇਸ ਮੌਕੇ ਸ਼ਿਵ ਮੰਦਰ ਵਿੱਚ 10 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਕਰੋਨਾ ਕੇਸ ਘਟਣ ਮਗਰੋਂ ਦੇਸ਼ ਵਿੱਚ ਸਕੂਲ, ਮਾਰਕੀਟਾਂ ਤੇ ਮੰਦਰ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ। ਕਾਠਮੰਡੂ ਵਿੱਚ ਸਥਿਤ ਪਸ਼ੂਪਤੀਨਾਥ ਮੰਦਰ ਅਹਿਮ ਹਿੰਦੂ ਮੰਦਰਾਂ ਵਿੱਚੋਂ ਇੱਕ ਹੈ ਅਤੇ ਜਿੱਥੇ ਬਹੁਤ ਸਾਰੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਸ਼ਿਵਰਾਤਰੀ ਦੇ ਤਿਉਹਾਰ ਦੌਰਾਨ ਸ਼ਰਧਾਲੂ ਰੋਜ਼ਾਨਾ ਵਰਤ ਰੱਖਦੇ, ਮੰਦਰ ਆਉਂਦੇ ਹਨ ਅਤੇ ਬਾਗਮਤੀ ਨਦੀ ਵਿੱਚ ਇਸ਼ਨਾਨ ਕਰਦੇ ਹਨ। -ਏਪੀ