ਕਾਠਮੰਡੂ: ਦੱਖਣੀ ਨੇਪਾਲ ਦੇ ਬਾਰਾ ਜ਼ਿਲ੍ਹੇ ਵਿੱਚ ਇੱਕ ਬੱਸ ਨਦੀ ਵਿੱਚ ਡਿੱਗਣ ਕਾਰਨ 16 ਜਣੇ ਮਾਰੇ ਗਏ ਜਦਕਿ ਹਾਦਸੇ ਵਿੱਚ 24 ਹੋਰ ਜ਼ਖ਼ਮੀ ਹੋਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਅੱਜ ਸਵੇਰਸਾਰ ਪੂਰਬ-ਪੱਛਮ ਹਾਈਵੇਅ ’ਤੇ ਵਾਪਰਿਆ। ਬੱਸ ਬਾਰਾ ਜ਼ਿਲ੍ਹੇ ਦੇ ਪਥਲਾਇਆ ਤੋਂ ਚਿਟਵਾਂ ਕਸਬੇ ਦੇ ਨਾਰਾਇਣਗੜ੍ਹ ਜਾ ਰਹੀ ਸੀ। ਬੱਸ ਵਿੱਚ ਸਵਾਰ ਲੋਕ ਇੱਕ ਤਿਉਹਾਰੀ ਸਮਾਗਮ ਦੇਖ ਕੇ ਵਾਪਸ ਜਾ ਰਹੇ ਸਨ। -ਏਐੱਨਆਈ