ਕਾਠਮੰਡੂ, 6 ਜੂਨ
ਨੇਪਾਲ ਸੁਪਰੀਮ ਕੋਰਟ ਦਾ ਇਕ ਨਵਾਂ ਸੰਵਿਧਾਨਕ ਬੈਂਚ ਗਠਿਤ ਕੀਤਾ ਗਿਆ ਹੈ ਜੋ ਸੰਸਦ ਦਾ ਹੇਠਲਾ ਸਦਨ ਭੰਗ ਕਰਨ ਖ਼ਿਲਾਫ਼ ਪਾਈਆਂ ਗਈਆਂ ਪਟੀਸ਼ਨਾਂ ਦੀ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ 22 ਮਈ ਨੂੰ ਪ੍ਰਤੀਨਿਧੀ ਸਦਨ ਭੰਗ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜੱਜਾਂ ਦਰਮਿਆਨ ਕਿਸੇ ਗੱਲੋਂ ਅਸਹਿਮਤੀ ਸੀ ਤੇ ਅਹਿਮ ਸੁਣਵਾਈ ਵਿਚ ਦੇਰੀ ਹੋ ਰਹੀ ਸੀ। ਬੈਂਚ ਦਾ ਗਠਨ ਨੇਪਾਲ ਦੇ ਚੀਫ ਜਸਟਿਸ ਚੋਲੇਂਦਰ ਸ਼ਮਸ਼ੇਰ ਰਾਣਾ ਨੇ ਕੀਤਾ ਹੈ। ਸੰਵਿਧਾਨਕ ਬੈਂਚ ਗਠਿਤ ਕਰਨ ਵੇਲੇ ਜੱਜਾਂ ਦੀ ਸੀਨੀਆਰਤਾ ਤੇ ਮੁਹਾਰਤ ਦਾ ਖਿਆਲ ਰੱਖਿਆ ਗਿਆ ਹੈ। ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ 275 ਮੈਂਬਰੀ ਸਦਨ ਪੰਜ ਮਹੀਨਿਆਂ ਵਿਚ ਦੂਜੀ ਵਾਰ ਭੰਗ ਕਰ ਕੇ 12 ਨਵੰਬਰ ਤੇ 19 ਨਵੰਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। -ਪੀਟੀਆਈ