ਬ੍ਰੱਸਲਜ਼: ਨਾਟੋ ਦੇ ਜਨਰਲ ਸਕੱਤਰ ਜੇਨਜ਼ ਸਟੌਲਟਨਬਰਗ ਨੇ ਬੇਲਾਰੂਸ ਦੇ ਅਧਿਕਾਰੀਆਂ ਵੱਲੋਂ ਯੂਰਪੀ ਯੂਨੀਅਨ ਦੇ ਅਧਿਕਾਰ ਖੇਤਰ ਵਿੱਚ ਇੱਕ ਯਾਤਰੂ ਜਹਾਜ਼ ਨੂੰ ਜਬਰੀ ਲਾਹੁਣ ਦੇ ਮਾਮਲੇ ’ਚ ਰੂਸ ਅਤੇ ਬੇਲਾਰੂਸ ਨੂੰ ਨਾਟੋ ਦੇ ਭਾਈਵਾਲਾਂ ਨੂੰ ਧਮਕਾਉਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਇੱਕ ਖ਼ਬਰ ਏਜੰਸੀ ਮੁਤਾਬਕ ਸ੍ਰੀ ਸਟੌਲਟਨਬਰਗ ਨੇ ਕਿਹਾ,‘ਅਸੀਂ ਬੇਸ਼ੱਕ, ਕਿਸੇ ਵੀ ਸੰਕਟਮਈ ਪ੍ਰਸਥਿਤੀ ਵਿੱਚ ਮਿੰਸਕ ਤੇ ਮਾਸਕੋ ਵੱਲੋਂ ਕਿਸੇ ਭਾਈਵਾਲ ਨੂੰ ਮਿਲਣ ਵਾਲੀ ਧਮਕੀ ਖ਼ਿਲਾਫ਼ ਉਨ੍ਹਾਂ ਦੀ ਸੁਰੱਖਿਆ ਤੇ ਬਚਾਅ ਕਰਨ ਲਈ ਤਿਆਰ ਹਾਂ। ਅਸੀਂ ਪੂਰੀ ਤਰ੍ਹਾਂ ਸੁਚੇਤ ਹਾਂ ਅਤੇ ਬੇਲਾਰੂਸ ਵਿੱਚ ਵਾਪਰ ਰਹੇ ਘਟਨਾਕ੍ਰਮ ਨੂੰ ਧਿਆਨ ਨਾਲ ਵੇਖ ਰਹੇ ਹਾਂ।’ ਉਨ੍ਹਾਂ ਕਿਹਾ ਕਿ ਬੇਲਾਰੂਸ, ਰੂਸ ’ਤੇ ਕਾਫ਼ੀ ਜ਼ਿਆਦਾ ਨਿਰਭਰ ਕਰਨ ਲੱਗ ਪਿਆ ਹੈ। -ਆਈਏਐੱਨਐੱਸ