ਕੇਪ ਕੈਨਵਰਲ (ਫਲੋਰਿਡਾ), 3 ਸਤੰਬਰ
ਚੰਦਰਮਾ ’ਤੇ ਭੇਜੇ ਜਾਣ ਵਾਲੇ ਨਵੇਂ ਰਾਕੇਟ ਵਿੱਚ ਨੁਕਸ ਪੈਣ ਕਾਰਨ ਨਾਸਾ ਦਾ ‘ਮਿਸ਼ਨ ਮੂਨ’ ਅੱਜ ਦੂਜੀ ਵਾਰ ਫੇਲ੍ਹ ਹੋ ਗਿਆ। ਲਾਂਚ ਟੀਮ ਰਾਕੇਟ ਦੇ ਉਡਾਣ ਭਰਨ ਤੋਂ ਪਹਿਲਾਂ ਪ੍ਰੀਖਣ ਲਈ ਇਸ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਜਿਉਂ ਹੀ ਰਾਕੇਟ ਵਿੱਚ ਤੇਲ ਭਰਨਾ ਸ਼ੁਰੂ ਕੀਤਾ ਤਾਂ ਇਸ ਵਿੱਚ ਖ਼ਤਰਨਾਕ ਪੱਧਰ ਤੱਕ ਲੀਕੇਜ ਸਾਹਮਣੇ ਆਈ। ਹਫ਼ਤੇ ਵਿੱਚ ਇਹ ਦੂਜੀ ਵਾਰ ਹੈ, ਜਦੋਂ ਨਾਸਾ ਵੱਲੋਂ ਬਣਾਏ ਸਭ ਤੋਂ ਸ਼ਕਤੀਸ਼ਾਲੀ 322 ਫੁੱਟ ਰਾਕੇਟ ਵਿੱਚ ਨੁਕਸ ਪਿਆ ਹੈ। ਨਾਸਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਕੇਟ ਲਾਂਚ ਕਰਨ ਦਾ ਪ੍ਰੋਗਰਾਮ ਇੰਜਣ ਦੇ ਸੈਂਸਰ ਵਿੱਚ ਖ਼ਰਾਬੀ ਅਤੇ ਤੇਲ ਲੀਕ ਹੋਣ ਕਾਰਨ ਰੋਕ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੌਰਾਨ ਕੋਈ ਨੁਕਸਾਨ ਨਹੀਂ ਹੋਇਆ ਅਤੇ ਇਸ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। -ਏਪੀ