ਵਾਸ਼ਿੰਗਟਨ, 11 ਦਸੰਬਰ
ਨਾਸਾ ਨੇ ਇਨਸਾਨ ਨੂੰ ਚੰਦ ’ਤੇ ਭੇਜਣ ਦੇ ਆਪਣੇ ਮਿਸ਼ਨ ਲਈ ਇਕ ਭਾਰਤੀ ਰਾਜੇ ਜੌਨ ਵੁਰਪੁਤੂਰ ਸਮੇਤ 18 ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਬੁੱਧਵਾਰ ਨੂੰ ਆਪਣੇ ਚੰਦ ਮਿਸ਼ਨ ਲਈ 18 ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਵਿਚੋਂ ਅੱਧੀਆਂ ਔਰਤਾਂ ਹਨ। ਨਾਸਾ ਨੇ ਕਿਹਾ ਹੈ ਕਿ ਇਸ ਮੁਹਿੰਮ ਤਹਿਤ 2024 ਵਿੱਚ ਚੰਦ ’ਤੇ ਪਹਿਲੀ ਵਾਰ ਔਰਤ ਕਦਮ ਰੱਖੇਗੀ।