ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 17 ਜਨਵਰੀ
ਕੈਨੇਡਾ ਵਿੱਚ ਦੋ ਸਾਲ ਪਹਿਲਾਂ ਪੜ੍ਹਨ ਆਏ ਸਿਮਰਜੀਤ ਸਿੰਘ ਦਹੇਲਾ (19) ਦੀ ਮੌਤ ਹੋ ਗਈ। ਉਸ ਦੀ ਲਾਸ਼ ਫਰੇਜ਼ਰ ਦਰਿਆ ਵਿਚ ਐਲੈਕਸ ਬ੍ਰਿਜ ਨੇੜਿਉਂ ਮਿਲੀ। ਲਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਿਮਰਜੀਤ ਸਾਥੀਆਂ ਨਾਲ ਸਰੀ ਰਹਿੰਦਾ ਸੀ ਤੇ ਪਿਛਲੇ ਤਿੰਨ ਦਿਨ ਤੋਂ ਗੁੰਮ ਸੀ। ਪੁਲੀਸ ਵਲੋਂ ਉਸ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਸਾਲ ਦੂਜੇ ਪੰਜਾਬੀ ਵਿਦਿਆਰਥੀ ਦੀ ਮੌਤ ਹੋਈ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪੁਲੀਸ ਵਲੋਂ ਵਿਦਿਆਰਥੀਆਂ ਦੀ ਸ਼ੱਕੀ ਮੌਤ ਦੀ ਜਾਂਚ ਗੰਭੀਰਤਾ ਨਾਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਕੁਝ ਮੌਤਾਂ ਨੂੰ ਖੁਦਕੁਸ਼ੀ ਦੇ ਖਾਤੇ ਪਾ ਕੇ ਮਾਮਲਾ ਖਤਮ ਕਰ ਦਿੱਤਾ ਗਿਆ ਹੈ।