ਯੈਂਗੌਨ, 8 ਫਰਵਰੀ
ਮਿਆਂਮਾਰ ਵਿੱਚ ਇਕ ਹਫ਼ਤਾ ਪਹਿਲਾਂ ਹੋਏ ਫੌਜੀ ਰਾਜ ਪਲਟੇ ਖ਼ਿਲਾਫ਼ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ। ਯੈਂਗੌਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ, ਤਿੰਨ ਉਂਗਲਾਂ ਨਾਲ ਸਲਾਮੀ ਦਿੱਤੀ ਅਤੇ ‘ਫੌਜੀ ਰਾਜ ਪਲਟੇ ਦਾ ਬਾਈਕਾਟ’ ਅਤੇ ਮਿਆਂਮਾ ਲਈ ਨਿਆਂ’ ਲਿਖੀਆਂ ਤਖ਼ਤੀਆਂ ਦਿਖਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨ ਕੁਝ ਸੈਂਕੜੇ ਲੋਕਾਂ ਨਾਲ ਸ਼ੁਰੂ ਹੋਇਆ ਅਤੇ ਮਗਰੋਂ ਇਸ ਨਾਲ ਹਜ਼ਾਰਾਂ ਲੋਕ ਜੁੜ ਗਏ। ਹਜੂਮ ਨੇੜਿਓਂ ਲੰਘਣ ਵਾਲੇ ਵਾਹਨਾਂ ਨੇ ਹੌਰਨ ਵਜਾ ਕੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ। -ਏਜੰਸੀ