ਬੈਂਕਾਕ: ਮਿਆਂਮਾਰ ਵਿਚ ਇਕ ਅਦਾਲਤ ਨੇ ਸੱਤਾ ਤੋਂ ਬਾਹਰ ਕੀਤੀ ਗਈ ਆਗੂ ਆਂਗ ਸਾਂ ਸੂ ਕੀ ਖ਼ਿਲਾਫ਼ ਇਕ ਹੋਰ ਕੇਸ ਵਿਚ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਕ ਕੇਸ ਵਿਚ ਫ਼ੈਸਲਾ ਮੁਲਤਵੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਿਆਂਮਾਰ ਵਿਚ ਫ਼ੌਜ ਨੇ ਰਾਜ ਪਲਟਾ ਕਰ ਦਿੱਤਾ ਸੀ ਤੇ ਸੂ ਕੀ ਤੋਂ ਸੱਤਾ ਹਥਿਆ ਲਈ ਸੀ। ਸੂ ਕੀ ਖ਼ਿਲਾਫ਼ ਕੇਸ ਬਿਨਾਂ ਢੁੱਕਵੀਂ ਪ੍ਰਕਿਰਿਆ ਦਾ ਪਾਲਣ ਕੀਤਿਆਂ ਬਾਹਰੋਂ ਵਾਕੀ-ਟਾਕੀ ਮੰਗਵਾਉਣ ਨਾਲ ਜੁੜਿਆ ਹੋਇਆ ਹੈ। ਦਸ ਜਨਵਰੀ ਤੱਕ ਫ਼ੈਸਲਾ ਟਾਲਣ ਲਈ ਅਦਾਲਤ ਨੇ ਕੋਈ ਕਾਰਨ ਨਹੀਂ ਦਿੱਤਾ। ਸੂ ਕੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਸ ’ਤੇ ਲੱਗੇ ਸਾਰੇ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। -ਏਪੀ