ਪੈਰਿਸ, 30 ਅਕਤੂਬਰ
ਟਵਿੱਟਰ ਨੇ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦੇ ਉਸ ਵਿਵਾਦਪੂਰਨ ਟਵੀਟ ਨੂੰ ਹਟਾ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਮੁਸਲਮਾਨਾਂ ਨੂੰ ਲੱਖਾਂ ਫਰਾਂਸਿਸੀਆਂ ਨੂੰ ਮਾਰਨ ਦਾ ਅਧਿਕਾਰ ਹੈ। ਫਰਾਂਸ ਨੇ ਕਿਹਾ ਹੈ ਕਿ ਇਸ ਨੇਤਾ ਦਾ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਅਕਾਊਂਟ ਹਟਾ ਦੇਣਾ ਚਾਹੀਦਾ ਹੈ।
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਉਸ ਵੇਲੇ ਹੰਗਾਮਾ ਮਚਾ ਦਿੱਤਾ ਜਦੋਂ ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ ਮੁਸਲਮਾਨਾਂ ਦਾ “ਗੁੱਸੇ ਵਿਚ ਆਉਣਾ ਅਤੇ ਲੱਖਾਂ ਫ੍ਰੈਂਚ ਲੋਕਾਂ ਨੂੰ ਮਾਰਨ ਦਾ ਅਧਿਕਾਰ ਹੈ।” ਟਵਿੱਟਰ ਨੇ ਟਵੀਟ ਨੂੰ ਇਹ ਕਹਿੰਦੇ ਹੋਏ ਹਟਾ ਦਿੱਤਾ ਹੈ ਕਿ ਇਹ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ। ਵਰਣਯੋਗ ਹੈ ਕਿ ਬੀਤੇ ਦਿਨ ਨੀਸ ਵਿਚਲੇ ਗਿਰਜਾਘਰ ਵਿੱਚ ਮੁਸਲਿਮ ਹਮਲਾਵਾਰ ਨੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ।