ਸਾਂ ਫਰਾਂਸਿਸਕੋ, 21 ਅਕਤੂਬਰ
ਸੋਸ਼ਲ ਮੀਡੀਆ ਕੰਪਨੀ ਟਵਿੱਟਰ ਦੀ ਕਮਾਨ ਜੇ ਉਦਯੋਗਪਤੀ ਐਲੋਨ ਮਸਕ ਦੇ ਹੱਥ ਆਉਂਦੀ ਹੈ ਤਾਂ ਉਹ ਕੰਪਨੀ ਦੇ ਜ਼ਿਆਦਾਤਰ ਕਰਮਚਾਰੀਆਂ ਦੀ ਛਾਂਟੀ ਕਰ ਦੇਣਗੇ। ਇਹ ਦਾਅਵਾ ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਖ਼ਬਰ ਵਿੱਚ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਸਕ ਨੇ ਸੰਭਾਵੀ ਨਿਵੇਸ਼ਕਾਂ ਨੂੰ ਟਵਿੱਟਰ ਖਰੀਦਣ ਲਈ ਕਿਹਾ ਹੈ ਕਿ ਉਹ 7,500 ਕਰਮਚਾਰੀਆਂ ਵਿੱਚੋਂ ਕਰੀਬ 75 ਪ੍ਰਤੀਸ਼ਤ ਨੂੰ ਛਾਂਟ ਦੇਵੇਗਾ ਅਤੇ ਕੰਪਨੀ ਵਿੱਚ ਘੱਟੋ-ਘੱਟ ਸਟਾਫ਼ ਰੱਖੇਗਾ। ਕੰਪਨੀ ਵਿੱਚ ਛਾਂਟੀ ਦੇ ਖ਼ਦਸ਼ੇ ਪਹਿਲਾਂ ਹੀ ਹਨ ਪਰ ਮਸਕ ਨੇ ਵਿਆਪਕ ਪੱਧਰ ’ਤੇ ਛਾਂਟੀ ਦੀ ਯੋਜਨਾ ਬਣਾਈ ਹੈ।