ਪਿਸ਼ਾਵਰ, 12 ਸਤੰਬਰ
ਤਾਲਿਬਾਨ ਵੱਲੋਂ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਰਾਜਧਾਨੀ ਕਾਬੁਲ ਦੇ ਸੰਗੀਤਕਾਰ ਰੂਪੋਸ਼ ਹੋ ਗਏ ਹਨ ਤੇ ਉਨ੍ਹਾਂ ਨੇ ਆਪਣੇ ਸਾਜ਼ ਵੀ ਛੁਪਾ ਲਏ ਹਨ। ਇਨ੍ਹਾਂ ਸੰਗੀਤਕਾਰਾਂ ਨੂੰ ਖਦਸ਼ਾ ਹੈ ਕਿ ਤਾਲਿਬਾਨ ਵੱਲੋਂ ਸੰਗੀਤ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ 20 ਸਾਲ ਪਹਿਲਾਂ ਜਦੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਦਬਦਬਾਅ ਸੀ ਤਾਂ ਇਸ ਲੜਾਕੂ ਜਥੇਬੰਦੀ ਨੇ ਦੇਸ਼ ਵਿੱਚ ਸੰਗੀਤ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸੇ ਦੌਰਾਨ ਪਾਕਿਸਤਾਨ ਵਿੱਚ ਵੀ ਅਫਗਾਨ ਸੰਗੀਤ ਨੂੰ ਪ੍ਰਮੋਟ ਕਰਨ ਵਾਲਿਆਂ ਨੇ ਆਪਣੇ ਦਫ਼ਤਰ ਬੰਦ ਕਰ ਦਿੱਤੇ ਹਨ। ਇਨ੍ਹਾਂ ਵਿੱਚ ਕਈ ਗਾਇਕ ਤੇ ਸੰਗੀਤਕਾਰ ਸ਼ਾਮਲ ਹਨ ਜੋ ਅਫਗਾਨ ਸੰਗੀਤ ਨਾਲ ਜੁੜੇ ਹੋਏ ਹਨ। ਮਿਊਜ਼ਿਕ ਨਾਲ ਜੁੜੀਆਂ ਇਹ ਗਤੀਵਿਧੀਆਂ ਠੱਪ ਹੋਣ ਕਾਰਨ ਇਸ ਸਨਅਤ ਨੂੰ ਕਰੋੜਾਂ ਰੁਪਏ ਦਾ ਘਾਟਾ ਪੈਣ ਦਾ ਖਦਸ਼ਾ ਹੈ। -ਪੀਟੀਆਈ