ਮਾਲੇ, 21 ਅਪਰੈਲ
ਇੱਥੇ ਅੱਜ ਹੋਈਆਂ ਸੰਸਦੀ ਚੋਣਾਂ ਵਿੱਚ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਪਾਰਟੀ ਪੀਪਲਜ਼ ਨੈਸ਼ਨਲ ਕਾਂਗਰਸ 67 ਸੀਟਾਂ ’ਤੇ ਅੱਗੇ ਚੱਲਦੀ ਹੋਈ ਬਹੁਮੱਤ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ। ਇਹ ਚੋਣਾਂ ਮੁਇਜ਼ੂ ਲਈ ਕਾਫੀ ਅਹਿਮ ਹਨ, ਜਿਨ੍ਹਾਂ ਦੀਆਂ ਨੀਤੀਆਂ ’ਤੇ ਮਾਲਦੀਵ ਵਿੱਚ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਭਾਰਤ ਤੇ ਚੀਨ ਦੀ ਨਜ਼ਰ ਰਹਿੰਦੀ ਹੈ। ਸਥਾਨਕ ਪੋਰਟਲ ‘ਅਧਾਧੂ ਡਾਟ ਕਾਮ’ ਦੀ ਖ਼ਬਰ ਮੁਤਾਬਕ ਮੁਇਜ਼ੂ ਦੀ ਅਗਵਾਈ ਹੇਠਲੀ ਪੀਐੱਨਸੀ ਨੂੰ 67 ਸੀਟਾਂ, ਮਾਲਦੀਵੀਅਨ ਡੈਮੋਕਰੈਟਿਕ ਪਾਰਟੀ ਨੂੰ 12 ਸੀਟਾਂ ਅਤੇ ਆਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ਮਿਲਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਮਾਲਦੀਵ ਡਿਵੈਲਪਮੈਂਟ ਅਲਾਇੰਸ ਤੇ ਜਮਹੂਰੀ ਪਾਰਟੀ ਨੂੰ ਇਕ-ਇਕ ਸੀਟ ਮਿਲ ਸਕਦੀ ਹੈ। -ਏਪੀ