ਲੰਡਨ: ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ ਦੋ ਅਰਬ ਡਾਲਰ ਦੀ ਠੱਗੀ ਮਾਰਨ ਦੇ ਮਾਮਲੇ ’ਚ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਦੇ ਹਵਾਲੇ ਕਰਨ ਦੇ ਕੇਸ ਦੀ ਸੁਣਵਾਈ ਅੱਜ ਤੋਂ ਬ੍ਰਿਟੇਨ ਦੀ ਅਦਾਲਤ ’ਚ ਸ਼ੁਰੂ ਹੋ ਗਈ ਹੈ। ਮੋਦੀ (49) ਪਿਛਲੇ ਸਾਲ ਮਾਰਚ ’ਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲੰਡਨ ਦੀ ਜੇਲ੍ਹ ’ਚ ਬੰਦ ਹੈ। ਊਹ ਵੀਡੀਓ ਲਿੰਕ ਰਾਹੀਂ ਅਦਾਲਤ ’ਚ ਪੇਸ਼ ਹੋਇਆ ਅਤੇ ਊਸ ਨੇ ਗੂੜ੍ਹੇ ਰੰਗ ਦਾ ਸੂਟ ਪਹਿਨਿਆ ਹੋਇਆ ਸੀ।
-ਪੀਟੀਆਈ