ਸੇਂਟ ਪੀਟਰਸਬਰਗ, 5 ਜੂਨਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਜ਼ਿੰਮੇਦਾਰ ਨੇਤਾ ਹਨ ਤੇ ਉਹ ਦੁਵੱਲੇ ਮਸਲਿਆਂ ਨੂੰ ਸੁਲਝਾਉਣ ਦੇ ਸਮਰਥ ਤੇ ਕਾਬਲ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਦੇ ਦੁਵੱਲੇ ਮਸਲਿਆਂ ਵਿੱਚ ਕਿਸੇ ਤੀਜੀ ਖੇਤਰੀ ਤਾਕਤ ਨੂੰ ਦਖਲ ਨਹੀਂ ਦੇਣਾ ਚਾਹੀਦਾ।