ਕੈਂਬਰਿਜ, 16 ਨਵੰਬਰ
ਮੌਡਰਨਾ ਕੰਪਨੀ ਨੇ ਅੱਜ ਦਾਅਵਾ ਕੀਤਾ ਹੈ ਕਿ ਉਸ ਦੀ ਵੈਕਸੀਨ ਕਰੋਨਾਵਾਇਰਸ ਦੀ ਲਾਗ ਖ਼ਿਲਾਫ ਮਜ਼ਬੂਤ ਸੁਰੱਖਿਆ ਉਪਲਬਧ ਕਰਵਾਉਂਦੀ ਹੈ ਅਤੇ ਇਹ ਵਾਇਰਸ ਖ਼ਿਲਾਫ਼ 94.5 ਫ਼ੀਸਦ ਅਸਰਦਾਰ ਹੈ। ਕੰਪਨੀ ਦੇ ਮੁਖੀ ਡਾ. ਸਟੀਫਨ ਹੋਜ ਨੇ ਕਿਹਾ ਕਿ ਜੇਕਰ ਅਮਰੀਕਾ ਦਾ ਫੂਡ ਐਂਡ ਡਰੱਗ ਪ੍ਰਸ਼ਾਸਨ ਮੌਡਰਨਾ ਜਾਂ ਫਾਈਜ਼ਰ ਕੰਪਨੀ ਦੀ ਵੈਕਸੀਨ ਦੀ ਦਰਾਮਦ ਲਈ ਇਜਾਜ਼ਤ ਦਿੰਦਾ ਹੈ ਤਾਂ ਇਸ ਸਾਲ ਦੇ ਅਖੀਰ ਤੱਕ ਇਸ ਦੀ ਸੀਮਤ ਸਪਲਾਈ ਸੰਭਵ ਹੋ ਸਕੇਗੀ। -ਏਪੀ