ਪੇਈਚਿੰਗ, 9 ਮਾਰਚ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਦਰਾਮਦ ’ਤੇ ਪਾਬੰਦੀ ਲਾਉਣ ਮਗਰੋਂ ਏਸ਼ਿਆਈ ਸ਼ੇਅਰ ਬਾਜ਼ਾਰਾਂ ’ਚ ਰਲਿਆ-ਮਿਲਿਆ ਰੁਝਾਨ ਦੇਖਣ ਨੂੰ ਮਿਲਿਆ। ਟੋਕੀਓ ਅਤੇ ਸਿਡਨੀ ਦੇ ਬਾਜ਼ਾਰ ਚੜ੍ਹੇ ਜਦਕਿ ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰਾਂ ’ਚ ਗਿਰਾਵਟ ਦਰਜ ਕੀਤੀ ਗਈ। ਰਾਸ਼ਟਰਪਤੀ ਚੋਣਾਂ ਕਰਕੇ ਦੱਖਣੀ ਕੋਰੀਆ ਦੇ ਬਾਜ਼ਾਰ ਬੰਦ ਰਹੇ। ਵਾਲ ਸਟਰੀਟ ਦਾ ਬੈਂਚਮਾਰਕ ਐੱਸਐੱਡਪੀ 500 ਸੂਚਕ ਅੰਕ 0.7 ਫ਼ੀਸਦ ਤੱਕ ਡਿੱਗਿਆ। ਚੀਨ ’ਚ ਮਹਿੰਗਾਈ ਵਧਣ ਕਰਕੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.5 ਫ਼ੀਸਦ ਡਿੱਗ ਕੇ 3,278.54 ’ਤੇ ਪਹੁੰਚ ਗਿਆ। ਹਾਂਗਕਾਂਗ ’ਚ ਹੈਂਗ ਸੈਂਗ 1.6 ਫ਼ੀਸਦ ਡਿੱਗ ਕੇ 20,428.39 ਪਹੁੰਚ ਗਿਆ। ਟੋਕੀਓ ’ਚ ਨਿਕੇਈ 225 ਇੰਡੈਕਸ 0.7 ਫ਼ੀਸਦ ਚੜ੍ਹਿਆ। ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਅਤੇ ਜਕਾਰਤਾ ਦੇ ਸ਼ੇਅਰ ਬਾਜ਼ਾਰ ਵੀ ਚੜ੍ਹੇ। ਅਮਰੀਕੀ ਕੱਚਾ ਤੇਲ ਨਿਊਯਾਰਕ ਮਰਕੈਂਟਾਈਲ ਐਕਸਚੇਂਜ ’ਚ ਇਲੈਕਟ੍ਰਾਨਿਕ ਟਰੇਡਿੰਗ ’ਚ 2.41 ਡਾਲਰ ਵਧ ਕੇ 126.11 ਡਾਲਰ ਪ੍ਰਤੀ ਬੈਰਲ ਜਦਕਿ ਲੰਡਨ ’ਚ ਬ੍ਰੈਂਟ ਕਰੂਡ 3.14 ਡਾਲਰ ਵਧ ਕੇ 131.12 ਪ੍ਰਤੀ ਬੈਰਲ ’ਤੇ ਪਹੁੰਚ ਗਿਆ। -ਏਪੀ