ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਮਿਸੀਸਾਗਾ ਵਿੱਚ ਸੋਮਵਾਰ ਨੂੰ ਮਾਰੀ ਗਈ ਔਰਤ ਦਾ ਕਾਤਲ ਉਸ ਦਾ ਪਤੀ ਹੀ ਨਿਕਲਿਆ। ਪੁਲੀਸ ਨੇ ਅੱਜ ਦੱਸਿਆ ਕਿ ਚਰਨਜੀਤ ਸਿੰਘ ਆਪਣੀ ਪਤਨੀ ਚੰਦਨਪ੍ਰੀਤ ਕੌਰ ਦੇ ਵਿਹਾਰ ਨੂੰ ਸ਼ੱਕੀ ਨਜ਼ਰ ਨਾਲ ਵੇਖਦਾ ਸੀ। ਸੋਮਵਾਰ ਸ਼ਾਮ ਛੇ ਵਜੇ ਸੂਚਨਾ ਮਿਲਣ ’ਤੇ ਜਦੋਂ ਪੁਲੀਸ ਨੇ ਪੱਛਮੀ ਮਿਸੀਸਾਗਾ ਦੀ ਮੈਵਿਸ ਅਤੇ ਬ੍ਰਿਟੈਨੀਆ ਰੋਡ ਸਥਿਤ ਪ੍ਰਚੂਨ ਸਟੋਰ ’ਚ ਜਾ ਕੇ ਦੇਖਿਆ ਤਾਂ ਔਰਤ ਦੀ ਲਾਸ਼ ਬਰਾਮਦ ਹੋਈ। ਉਥੋਂ ਹੀ ਇੱਕ ਵਿਅਕਤੀ ਜ਼ਖ਼ਮੀ ਹਾਲਤ |ਚ ਮਿਲਿਆ, ਜਿਸ ਬਾਰੇ ਪਤਾ ਲੱਗਾ ਕਿ ਉਸ ਨੇ ਪਤਨੀ ਨੂੰ ਮਾਰਨ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।