ਬਮਾਕੋ (ਮਾਲੀ), 25 ਮਈਮਾਲੀ ਵਿੱਚ ਫੌਜੀਆਂ ਨੇ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸਰਕਾਰ ਵਿਚ ਫੇਰਬਦਲ ਕਰ ਦਿੱਤਾ ਗਿਆ ਹੈ ਤੇ ਫੌਜ ਦੇ ਦੋ ਮੈਂਬਰਾਂ ਨੂੰ ਸਰਕਾਰ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਅਫਰੀਕੀ ਸੰਘ ਤੇ ਸੰਯੁਕਤ ਰਾਸ਼ਟਰ ਨੇ ਦਿੱਤੀ। ਜ਼ਿਕਰਯੋਗ ਹੈ ਕਿ ਮਾਲੀ ਵਿਚ ਨੌਂ ਮਹੀਨੇ ਪਹਿਲਾਂ ਫੌਜ ਨੇ ਤਖਤਾ ਪਲਟਦਿਆਂ ਸੱਤਾ ਆਪਣੇ ਹੱਥ ਲੈ ਲਈ ਸੀ। ਦੂਜੇ ਪਾਸੇ ਪੱਛਮੀ ਅਫਰੀਕੀ ਖੇਤਰੀ ਖੰਡ ਤੇ ਕੌਮਾਂਤਰੀ ਭਾਈਚਾਰੇ ਨੇ ਰਾਸ਼ਟਰਪਤੀ ਬਾਹ ਅਨਡਾਵ ਤੇ ਪ੍ਰਧਾਨ ਮੰਤਰੀ ਮੋਕਟਰ ਆਓਨੇ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।-ਪੀਟੀਆਈ