ਵਾਸ਼ਿੰਗਟਨ, 5 ਨਵੰਬਰ
ਅਦਾਲਤ ਨੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਕੈਂਪੇਨ ਵੱਲੋਂ ਮਿਸ਼ੀਗਨ ਵਿੱਚ ਵੋਟਾਂ ਦੀ ਚੱਲ ਰਹੀ ਗਿਣਤੀ ਨੂੰ ਰੋਕਣ ਦੀ ਮੰਗ ਕਰਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਮਿਸ਼ੀਗਨ ਅਦਾਲਤ ਦੀ ਜੱਜ ਸਿੰਥੀਆ ਸਟੀਫ਼ਨਜ਼ ਨੇ ਇਹ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਲਿਖਤ ਫੈਸਲਾ ਸ਼ੁੱਕਰਵਾਰ ਨੂੰ ਜਾਰੀ ਕਰੇਗੀ। -ਰਾਇਟਰਜ਼