ਨਿਊਯਾਰਕ, 17 ਸਤੰਬਰ
ਮਿਸ਼ੇਲਿਨ-ਸਟਾਰ ਸ਼ੈੱਫ ਵਿਕਾਸ ਖੰਨਾ ਨੂੰ ਕੋਵਿਡ-19 ਮਹਾਮਾਰੀ ਦੌਰਾਨ ਵੱਡੀ ਪੱਧਰ ’ਤੇ ਖਾਣਾ ਵੰਡਣ ਦੀ ਇਕ ਮੁਹਿੰਮ ਚਲਾ ਕੇ ਭਾਰਤ ’ਚ ਲੱਖਾਂ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਊਣ ਲਈ 2020 ਦੇ ਵੱਕਾਰੀ ‘ਏਸ਼ੀਆ ਗੇਮ ਚੇਂਜਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਵਿਕਾਸ ਖੰਨਾ ਨੇ ਇਹ ਮੁਹਿੰਮ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਮੈਨਹਟਨ ’ਚ ਸਥਿਤ ਆਪਣੇ ਘਰ ਤੋਂ ਚਲਾਈ ਸੀ।ਅਮਰੀਕਾ ਦੀ ਇਕ ਗੈਰ-ਲਾਭਕਾਰੀ ਸੰਸਥਾ ‘ਏਸ਼ੀਆ ਸੁਸਾਇਟੀ’ ਨੇ ਸਾਲ 2014 ’ਚ ‘ਏਸ਼ੀਆ ਗੇਮ ਚੇਂਜਰ ਪੁਰਸਕਾਰਾਂ’ ਦੀ ਸ਼ੁਰੂਆਤ ਕੀਤੀ ਸੀ।
ਸੁਸਾਇਟੀ ਵੱਲੋਂ ਏਸ਼ੀਆ ਦੇ ਭਵਿੱਖ ਵਿੱਚ ਸਾਕਾਰਾਤਮਕ ਯੋਗਦਾਨ ਪਾਊਣ ਵਾਲੇ ਅਸਲ ਆਗੂਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਾਲ 2020 ਦੇ ਇਸ ਪੁਰਸਕਾਰ ਲਈ ਲੰਘੇ ਦਿਨ ਸੁਸਾਇਟੀ ਵੱਲੋਂ ਜਿਨ੍ਹਾਂ ਛੇ ਸ਼ਖ਼ਸੀਅਤਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ, ਊਨ੍ਹਾਂ ਵਿੱਚੋਂ ਸ੍ਰੀ ਖੰਨਾ (48) ਇਕੱਲੇ ਭਾਰਤੀ ਹਨ। ਸ੍ਰੀ ਖੰਨਾ ਨੂੰ ਲੋੜ ਤੇ ਦੁੱਖ ਦੇ ਸਮੇਂ ਵਿੱਚ ਭਾਰਤ ’ਚ ਲੱਖਾਂ ਲੋਕਾਂ ਤੱਕ ਹਰ ਲੋੜੀਂਦੀ ਚੀਜ਼ ਪਹੁੰਚਾਊਣ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
ਅਪਰੈਲ ਮਹੀਨੇ ਤੋਂ ਹੁਣ ਤੰਕ ਸ੍ਰੀ ਖੰੰਨਾ ‘ਫੀਡ ਇੰਡੀਆ’ ਤਹਿਤ ਸਾਢੇ ਤਿੰਨ ਕਰੋੜ ਖਾਣੇ ਵੰਡ ਚੁੱਕੇ ਹਨ। ਊਨ੍ਹਾਂ ਤੋਂ ਇਲਾਵਾ ਪ੍ਰਮੁੱਖ ਸੈਲਿਸਟ ਯੋ-ਯੋ ਮਾ, ਟੈਨਿਸ ਚੈਂਪੀਅਨ ਨਾਓਮੀ ਓਸਾਕਾ, ਕੋਰੀਆ ਬੁਆਇ ਬੈਂਡ ਬੀਟੀਐੱਸ ਤੇ ਆਸਕਰ ਜੇਤੂ ਫਿਲਮ ‘ਪੈਰਾਸਾਈਟ’ ਦੀ ਨਿਰਮਾਤਾ ਮਾਈਕੀ ਲੀ ਅਤੇ ਕਾਰੋਬਾਰੀ ਆਗੂ ਤੇ ਪਰਊਪਕਾਰੀ ਜੋਅ ਤੇ ਕਲਾਰਾ ਸਾਈ ਨੂੰ ਵੀ ‘ਏਸ਼ੀਆ ਗੇਮ ਚੇਂਜਰ ਪੁਰਸਕਾਰ’ ਨਾਲ ਸਨਮਾਨਿਆ ਜਾਵੇਗਾ।
ਇਸ ਸਬੰਧੀ ਪੀਟੀਆਈ ਨਾਲ ਗੱਲਬਾਤ ਦੌਰਾਨ ਸ੍ਰੀ ਖੰਨਾ ਨੇ ਕਿਹਾ ਕਿ ਊਹ ਏਸ਼ਿਆਈ ਸੱਭਿਆਚਾਰ ਨੂੰ ਪ੍ਰੋਮੋਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਊਣ ਵਾਲੀ ਐਨੀ ਮਸ਼ਹੂਰ ਸੰਸਥਾ ਤੋਂ ਸਨਮਾਨ ਹਾਸਲ ਕਰ ਕੇ ‘ਨਿਮਰ’ ਮਹਿਸੂਸ ਕਰ ਰਹੇ ਹਨ। ਊਨ੍ਹਾਂ ਕਿਹਾ ਕਿ ਊਹ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਦੀ ਕਤਾਰ ਵਿੱਚ ਆ ਕੇ ਕਾਫੀ ਖੁਸ਼ ਹਨ। -ਪੀਟੀਆਈ