ਮੈਕਸਿਕੋ ਸਿਟੀ, 6 ਅਕਤੂਬਰ
ਦੱਖਣੀ ਮੈਕਸਿਕੋ ਦੀਆਂ ਪਹਾੜੀਆਂ ਵਿੱਚ ਨਸ਼ਾ ਤਸਕਰ ਗਰੋਹ ਨੇ ਮੇਅਰ ਤੇ ਉਸ ਦੇ ਪਿਤਾ ਸਣੇ 20 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਵੀਡੀਓ ਵਿੱਚ ਕੁਝ ਵਿਅਕਤੀ, ਜੋ ਆਪਣੀ ਪਛਾਣ ਟੈਕਿਊਈਲੈਰੋਸ ਗਰੋਹ ਵਜੋਂ ਦੱਸ ਰਹੇ ਹਨ, ਨੇ ਗੁਰੈਰੋ ਸੂਬੇ ਵਿੱਚ ਹੋਈ ਸਮੂਹਿਕ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗੁਰੈਰੋ ਸਟੇਟ ਸਕਿਓਰਿਟੀ ਕੌਂਸਲ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਸਾਂ ਮਿਗੁਏਲ ਟੋਟੋਲਾਪਨ ਦੇ ਪਿੰਡ ਵਿਚਲੇ ਟਾਊਨ ਹਾਲ ਵਿੱਚ ਗੋਲੀਬਾਰੀ ਕੀਤੀ। ਗੋਲੀਬਾਰੀ ਮੌਕੇ ਮੇਅਰ ਵੱਲੋਂ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ। -ਏਪੀ