ਸਾਂ ਜੋਸ, 23 ਨਵੰਬਰ
ਕੈਲੀਫੋਰਨੀਆ ਵਿੱਚ ਇਕ ਗਿਰਜਾਘਰ ’ਚ ਚਾਕੂ ਨਾਲ ਕੀਤੇ ਹਮਲੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਮਲੇ ਦੌਰਾਨ ਕੁਝ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਸਾਂ ਜੋਸ ਪੁਲੀਸ ਵਿਭਾਗ ਨੇ ਇਕ ਟਵੀਟ ’ਚ ਕਿਹਾ ਕਿ ਚਾਕੂ ਨਾਲ ਹਮਲੇ ਦੀ ਇਹ ਘਟਨਾ ਗ੍ਰੇਸ ਬੈਪਟਿਸਟ ਗਿਰਜਾਘਰ ਵਿੱਚ ਵਾਪਰੀ। -ਏਪੀ