ਬਮਾਕੋ, 27 ਮਈ
ਮਾਲੀ ਦੀ ਫ਼ੌਜ ਨੇ ਅੰਤਰਿਮ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਆਪਣੀ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ ਹੈ। ਇਹ ਜਾਣਕਾਰੀ ਇੱਕ ਉੱਚ ਅਧਿਕਾਰੀ ਨੇ ਦਿੱਤੀ। ਮੇਜਰ ਬਾਬਾ ਸਿੱਸੇ ਮੁਤਾਬਕ ਰਾਸ਼ਟਰਪਤੀ ਬਾਹ ਨਾਦਾਵ ਤੇ ਪ੍ਰਧਾਨ ਮੰਤਰੀ ਮੋਕਟਰ ਓਆਨ ਦੀ ਰਿਹਾਈ ਬੁੱਧਵਾਰ ਨੂੰ ਕੌਮਾਂਤਰੀ ਸਾਲਸੀਆਂ ਦੀ ਮੌਜੂਦਗੀ ’ਚ ਉਨ੍ਹਾਂ ਵੱਲੋਂ ਅਸਤੀਫ਼ੇ ਦੇਣ ਮਗਰੋਂ ਹੋਈ। ਉਨ੍ਹਾਂ ਏਜੰਸੀ ਨੂੰ ਦੱਸਿਆ,‘ਬੇਸ਼ਕ, ਸਾਬਕਾ ਰਾਸ਼ਟਰਪਤੀ ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਊਂਸਿਲ ਨੇ ਸੰਕੇਤ ਦਿੱਤਾ ਹੈ ਕਿ ਅਸਤੀਫ਼ੇ ਜਬਰਦਸਤੀ ਲਏ ਗਏ ਹਨ। ਕਾਊਂਸਿਲ ਨੇ ਸਿਵਲੀਅਨਾਂ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੀ ਬਹਾਲੀ ਦੀ ਮੰਗ ਕਰਦਿਆਂ ਕਿਹਾ ਕਿ ਫ਼ੌਜ ਨੂੰ ਆਪਣੇ ਬੈਰਕਾਂ ਵਿੱਚ ਮੁੜ ਜਾਣਾ ਚਾਹੀਦਾ ਹੈ। -ਏਪੀ