ਕੁਆਲਾਲੰਪੁਰ, 26 ਅਕਤੂਬਰ
ਉੱਤਰੀ ਮਲੇਸ਼ੀਆ ’ਚ ਭਾਰੀ ਮੀਂਹ ਕਾਰਨ ਚੂਨੇ ਦੇ ਪੱਥਰ ਦੀ ਗੁਫ਼ਾ ਵਿੱਚ ਫਸੇ ਇੱਕ ਫਿਲਮ ਦੀ ਟੀਮ ਦੇ ਲਗਪਗ 30 ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਫਸੇ ਹੋਏ ਵਿਅਕਤੀਆਂ ਨੂੰ ਕੰਪਾਰ ਜ਼ਿਲ੍ਹੇ ਦੀ ਟੈਂਪੁਰੰਗ ਗੁਫਾ ਤੋਂ ਬਾਹਰ ਕੱਢ ਲਿਆ ਗਿਆ ਹੈ। ਸਟਾਰ ਅਖਬਾਰ ਨੇ ਕੰਪਾਰ ਦੇ ਪੁਲੀਸ ਮੁਖੀ ਮੁਹੰਮਦ ਨਾਜ਼ਰੀ ਦਾਊਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਭਾਰੀ ਮੀਂਹ ਕਰਕੇ ਪਾਣੀ ਦਾ ਪੱਧਰ ਵਧਣ ਕਾਰਨ ਕੁੱਝ ਵਿਅਕਤੀ ਗੁਫਾ ਵਿੱਚ ਫਸ ਗਏ ਸਨ। -ਏਪੀ