ਕਰਾਚੀ: ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ ਜਥੇਬੰਦੀ ਦਾ ਮੁੱਖ ਕਮਾਂਡਰ ਆਪਣੇ ਤਿੰਨ ਸਾਥੀਆਂ ਸਮੇਤ ਬਲੋਚਿਸਤਾਨ ਪ੍ਰਾਂਤ ਵਿੱਚ ਮਾਰਿਆ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਉਸ ਦੀ ਸਾਲ 2016 ਵਿੱਚ ਕੋਇਟਾ ਦੇ ਸਿਵਲ ਹਸਪਤਾਲ ’ਤੇ ਹੋਏ ਹਮਲੇ ਵਿੱਚ ਸ਼ਮੂਲੀਅਤ ਸੀ। ਅਤਿਵਾਦ ਵਿਰੋਧੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਅਗਬਾਰਾ ਇਲਾਕੇ ਵਿੱਚ ਮੁਹਿੰਮ ਸ਼ੁਰੂ ਕੀਤੀ ਤੇ ਰਿਆਜ਼ ਠੇਕੇਦਾਰ ਨੂੰ ਮਾਰ ਮੁਕਾਇਆ। -ਏਜੰਸੀ