ਸੰਯੁਕਤ ਰਾਸ਼ਟਰ: ਸਤੰਬਰ ’ਚ ਹੋਣ ਵਾਲੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਸੈਸ਼ਨ ’ਚ 75 ਸਾਲਾਂ ’ਚ ਪਹਿਲੀ ਵਾਰ ਵਿਸ਼ਵ ਭਰ ਦੇ ਆਗੂ ਨਿਊਯਾਰਕ ਨਹੀਂ ਜਾਣਗੇ ਸਗੋਂ ਉਹ ਸਾਰੇ ਪਹਿਲਾਂ ਤੋਂ ਹੀ ਰਿਕਾਰਡ ਕੀਤੇ ਗਏ ਵੀਡੀਓਜ਼ ਭੇਜਣਗੇ। ਕਰੋਨਾਵਾਇਰਸ ਦੇ ਮੱਦੇਨਜ਼ਰ 193 ਮੁਲਕਾਂ ਵਾਲੇ ਸੰਘ ਨੇ ਆਮ ਸਭਾ ਪੂਰੀ ਤਰ੍ਹਾਂ ਆਨਲਾਈਨ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਰਾਸ਼ਟਰ ਸੰਘ ਦੀ 75ਵੀਂ ਆਮ ਸਭਾ 15 ਸਤੰਬਰ ਤੋਂ ਸ਼ੁਰੂ ਹੋਵੇਗੀ। ਸੈਸ਼ਨ ਦੇ ਸ਼ੁਰੂਆਤ ’ਚ ਆਮ ਬਹਿਸ ਕਰਵਾਈ ਜਾਂਦੀ ਹੈ ਜੋ ਇੱਕ ਹਫ਼ਤਾ ਚੱਲਦੀ ਹੈ। ਇਸ ਦੌਰਾਨ ਸੰਘ ਦੇ 193 ਮੈਂਬਰ ਮੁਲਕਾਂ ਦੇ ਆਗੂ ਸੰਬੋਧਨ ਕਰਦੇ ਹਨ। ਇਸ ਵਾਰ ਫ਼ੈਸਲਾ ਲਿਆ ਗਿਆ ਹੈ, ‘ਹਰ ਮੈਂਬਰ ਮੁਲਕ ਦੇ ਆਗੂ ਬਿਆਨ ਦਾ ਪਹਿਲਾਂ ਤੋਂ ਰਿਕਾਰਡ ਕੀਤਾ ਹੋਇਆ ਵੀਡੀਓ ਜਮ੍ਹਾਂ ਕਰਵਾ ਸਕਦੇ ਹਨ ਜਿਸ ਨੂੰ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਅਸੈਂਬਲੀ ਹਾਲ ’ਚ ਚਲਾਇਆ ਜਾਵੇਗਾ।’ -ਪੀਟੀਆਈ