ਮੇਦਨ, 29 ਅਪਰੈਲ
ਇੰਡੋਨੇਸ਼ੀਆ ਦੇ ਸੁਮਾਟਰਾ ਟਾਪੂ ’ਤੇ ਇਕ ਸੋਨੇ ਦੀ ਗੈਰਕਾਨੂੰਨੀ ਖਾਣ ’ਚ ਜ਼ਮੀਨ ਖਿਸਕਣ ਕਾਰਨ 12 ਔਰਤਾਂ ਦੀ ਗਾਰੇ ਹੇਠ ਦੱਬਣ ਕਾਰਨ ਮੌਤ ਹੋ ਗਈ ਹੈ। ਵੇਰਵਿਆਂ ਮੁਤਾਬਕ ਵੀਰਵਾਰ 14 ਔਰਤਾਂ ਇਕ ਗੈਰਕਾਨੂੰਨੀ ਰਵਾਇਤੀ ਸੋਨੇ ਦੀ ਖਾਣ ਨੇੜਲੇ ਟੋਏ ਵਿਚੋਂ ਸੋਨੇ ਦੇ ਕਣ ਲੱਭ ਰਹੀਆਂ ਸਨ। ਇਸੇ ਦੌਰਾਨ ਨੇੜਲੀਆਂ ਪਹਾੜੀਆਂ ਤੋਂ ਮਿੱਟੀ ਖਿਸਕ ਗਈ ਤੇ ਇਹ ਦੱਬ ਗਈਆਂ। ਦੋ ਔਰਤਾਂ ਨੂੰ ਜ਼ਖ਼ਮੀ ਹਾਲਤ ਵਿਚ ਬਚਾ ਲਿਆ ਗਿਆ ਹੈ ਤੇ 12 ਹੋਰ ਦੱਬਣ ਕਾਰਨ ਮਾਰੀਆਂ ਗਈਆਂ ਹਨ। ਪ੍ਰਸ਼ਾਸਨ ਨੇ ਇਸ ਇਲਾਕੇ ਵਿਚ ਗੈਰਕਾਨੂੰਨੀ ਖ਼ਣਨ ਬੰਦ ਕਰ ਦਿੱਤਾ ਸੀ। ਜਦਕਿ ਇਸ ਤੋਂ ਪਹਿਲਾਂ ਸਥਾਨਕ ਲੋਕ ਇੱਥੇ ਇਸੇ ਢੰਗ ਨਾਲ ਸੋਨਾ ਤਲਾਸ਼ਦੇ ਸਨ। ਗੈਰਰਸਮੀ ਖ਼ਣਨ ਇੰਡੋਨੇਸ਼ੀਆ ਵਿਚ ਆਮ ਹੈ ਤੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। -ਪੀਟੀਆਈ